Corner Street, Alford, South Australia, Australia
Corner Street, Alford, South Australia, Australia
09-09-2020 / 04:00 AM
16-09-2020 / 04:00 AM
AAAAAAA
ਚੰਦੂ ਦੀ ਵਿਰੋਧਤਾ
1605 ਈ. ਵਿਚ ਜਹਾਂਗੀਰ ਨੇ ਦਿੱਲੀ ਦਾ ਰਾਜ ਸੰਭਾਲਣ ਪਿਛੋਂ ਸੁਲਹੀ ਖਾਂ ਨੂੰ ਕੁਝ ਫ਼ੌਜ ਦੇ ਕੇ ਪੰਜਾਬ ਦਾ ਮਾਮਲਾ ਇਕੱਠਾ ਕਰ ਕੇ ਲਿਆਉਣ ਲਈ ਤਿਆਰ ਕੀਤਾ | ਚੰਦੂ ਵਜ਼ੀਰ ਨੂੰ ਆਪਣੀ ਲੜਕੀ ਦਾ ਰਿਸ਼ਤਾ ਮੋੜਨ ਦਾ ਗੁਰੂ ਅਰਜਨ ਦੇਵ ਜੀ ਉੱਪਰ ਬਹੁਤਾ ਗੁੱਸਾ ਸੀ। ਉਸ ਨੇ ਬਦਲਾ ਲੈਣ ਲਈ ਜਾਣ ਲੱਗੇ ਸੁਲਹੀ ਖਾਂ ਨੂੰ ਇਹ ਵੀ ਹੁਕਮ ਕਰ ਦਿੱਤਾ, “ਗੁਰੂ ਅਰਜਨ ਦੇਵ ਨੂੰ ਹਰ ਹੀਲੇ ਅੰਮ੍ਰਿਤਸਰ ਵਿਚੋਂ ਕੱਢ ਦਿੱਤਾ ਜਾਵੇ। ਉਸਦੀ ਥਾਂ ਉਸਦੇ ਵੱਡੇ ਭਰਾ ਪ੍ਰਿਥੀ ਚੰਦ ਨੂੰ ਗੁਰ-ਗੱਦੀ ਸੌਂਪ ਦਿੱਤੀ ਜਾਵੇ, ਕਿਉਂਕਿ ਪ੍ਰਿਥੀ ਚੰਦ ਉਸਦਾ ਵੱਡਾ ਭਰਾ ਹੈ, ਇਸ ਲਈ ਗੱਦੀ ਦਾ ਹੱਕ ਪ੍ਰਿਥੀ ਚੰਦ ਦਾ ਬਣਦਾ ਹੈ। ਸੁਲਹੀ ਖਾਂ ਆਪਣੀ ਫ਼ੌਜ ਲੈ ਕੇ ਪੰਜਾਬ ਪੁੱਜ ਗਿਆ।
ਪ੍ਰਿਥੀ ਚੰਦ ਨੂੰ ਜਦੋਂ ਸੁਲਹੀ ਖਾਂ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਸੁਲਹੀ ਖਾਂ ਨੂੰ ਲਾਹੌਰ ਪੁੱਜਣ ਤੋਂ ਪਹਿਲਾਂ ਹੀ ਅੱਗੇ ਹੋ ਕੇ ਮਿਲਿਆ। ਪਿਥੀ ਚੰਦ ਨੇ ਉਸ ਦੀ ਬਹੁਤ ਆਉ-ਭਗਤ ਕੀਤੀ ਅਤੇ ਆਪਣੇ ਪਾਸ ਹਹੇਰੀ ਰਾਤ ਰਹਿਣ ਲਈ ਮਨਾ ਲਿਆ। ਸ਼ਾਮ ਨੂੰ ਪ੍ਰਿਥੀ ਚੰਦ ਸੁਲਹੀ ਖਾਂ ਨੂੰ ਆਪਣਾ ਨਵਾਂ ਲਗਾਇਆ ਭੱਠਾ ਦਿਖਾਉਣ ਲਈ ਲੈ ਗਿਆ{ ਸੁਲਹੀ ਖਾਂ ਆਪਣੇ ਘੋੜੇ ਉੱਪਰ ਸਵਾਰ ਸੀ ਅਤੇ ਕੁੱਠਾ ਦੇਖ ਰਿਹਾ ਸੀ। ਉਸ ਦਾ ਘੋੜਾ ਕਿਸੇ ਕਾਰਨ ਡਰ ਗਿਆ ਅਤੇ ਉੱਛਲ ਕੇ ਭੱਠੇ ਵਿਚ ਡਿੱਗ ਗਿਆ। ਸੁਲਹੀ ਖਾਂ ਅਤੇ ਉਸ ਦਾ ਘੋੜਾ ਦੋਵੇਂ ਭੱਠੇ ਦੀ ਅੱਗ ਵਿਚ ਸੜ ਕੇ ਮਰ ਗਏ । ਗੁਰੂ ਅਰਜਨ ਦੇਵ ਜੀ ਨੂੰ ਸਿੱਖਾਂ ਨੇ ਸੁਲਹੀ ਖਾਂ ਦੀ ਮੌਤ ਦੀ ਖ਼ਬਰ ਸੁਣਾਈ ਅਤੇ ਇਹ ਵੀ ਦੱਸਿਆ ਕਿ ਉਹ ਆਪ ਨੂੰ ਅੰਮ੍ਰਿਤਸਰ ਵਿਚੋਂ ਕੱਢਣ ਲਈ ਆ ਰਿਹਾ ਸੀ । ਗੁਰੂ ਅਰਜਨ ਦੇਵ ਜੀ ਨੇ ਪ੍ਰਮਾਤਮਾ ਦਾ ਸ਼ੁਕਰ ਕਰਦੇ ਹੋਏ ਸ਼ਬਦ ਉਚਾਰਿਆ : .
ਸੁਲਹੀ ਤੇ ਨਾਰਾਇਣ ਰਾਖੁ ॥
ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁitਰਾਗ ਬਿਲਾਵਲ ਮ: 5, ਪੰਨਾ 825 | ਇਸਲਾਮ ਧਰਮ ਵਿਚ ਮਰੇ ਹੋਏ ਨੂੰ ਦਬਾਉਂਦੇ ਹਨ ਸਾੜਦੇ ਨਹੀਂ । ਸਾੜਨਾ ਇਸਲਾਮ ਵਿਚ ਅਪਵਿੱਤਰ ਹੈ। ਸੁਲਹੀ ਖਾਂ ਅੱਗ ਵਿਚ ਸੜ ਕੇ ਮਰਨ ਨਾਲ ਨਾਪਾਕ ਹੋ ਗਿਆ !
ਸੁਲਹੀ ਖਾਂ ਦੀ ਮੌਤ ਦਾ ਜਦੋਂ ਉਸ ਦੇ ਭਤੀਜੇ ਸੁਲਬੀ ਮਾਂ ਨੂੰ ਪਤਾ ਲੱਗਾ ਤਾਂ ਉਸ ਨੇ ਚੰਦੂ ਨੂੰ ਕਿਹਾ, “ਮੇਰੇ ਚਾਚੇ ਨੂੰ (ਗੁਰੂ) ਅਰਜਨ ਦੇਵ ਨੇ ਆਪਣੇ ਜਾਦੂ ਨਾਲ ਭੱਠੇ ਵਿਚ ਸੁੱਟ ਕੇ ਮਰਵਾਇਆ ਹੈ। ਮੈਂ ਆਪਣੇ ਚਾਚੇ ਦੀ ਮੌਤ ਦਾ ਬਦਲਾ ਉਸ ਪਾਸੋਂ ਲੈਣਾ ਚਾਹੁੰਦਾ ਹਾਂ। ਚੰਦੁ ਤਾਂ ਆਪ ਚਾਹੁੰਦਾ ਸੀ ਕਿਵੇਂ ਨਾ ਕਿਵੇਂ ਗੁਰੂ ਅਰਜਨ ਦੇਵ ਜੀ ਨੂੰ ਤੰਗ ਕੀਤਾ ਜਾਵੇ। ਉਸ ਨੇ ਜਹਾਂਗੀਰ ਪਾਸੋਂ ਸੁਲਬੀ ਮਾਂ ਨੂੰ ਬਦਲਾ ਲੈਣ ਦੀ ਆਗਿਆ ਲੈ ਦਿੱਤੀ। ਸੁਲਬੀ ਮਾਂ ਆਪਣੀ ਫ਼ੌਜ ਲੈ ਕੇ ਲਾਹੌਰ ਤੋਂ ਅੰਮ੍ਰਿਤਸਰ ਵੱਲ ਚੱਲ ਪਿਆ { ਰਸਤੇ ਵਿਚ ਦਰਿਆ ਬਿਆਸ ਦੇ ਕਿਨਾਰੇ ਉਸ ਦਾ ਝਗੜਾ ਆਪਣੇ ਇਕ ਸਰਦਾਰ ਹਸਨ ਅਲੀ ਨਾਲ ਹੋ ਗਿਆ, ਜਿਹੜਾ ਆਪਣੀ ਅਤੇ ਆਪਣੇ ਆਦਮੀਆਂ ਦੀ ਇਕ ਸਾਲ ਦੀ ਪਿਛਲੀ ਰਹਿੰਦੀ ਤਨਖ਼ਾਹ ਮੰਗ ਰਿਹਾ ਸੀ । ਸੁਲਬੀ ਮਾਂ ਨੇ ਕਿਹਾ, “ਮੈਨੂੰ ਪਿਛਲੀ ਤਨਖ਼ਾਹ ਦਾ ਕੋਈ ਪਤਾ ਨਹੀਂ । ਲਾਹੌਰ ਵਾਪਸ ਮੁੜ ਕੇ ਆਪ ਦਾ ਹਿਸਾਬ ਕਰ ਕੇ ਸਾਰੀ ਪਿਛਲੀ ਤਨਖ਼ਾਹ ਦੇ ਦਿੱਤੀ ਜਾਵੇਗੀ । ਹਸਨ ਅਲੀ ਨੂੰ ਮੰਗ ਪੂਰੀ ਹੁੰਦੀ ਨਜ਼ਰ ਨਾ ਆਈ ਤਾਂ ਉਸ ਨੇ ਤਲਵਾਰ ਨਾਲ ਸੁਲਬੀ ਮਾਂ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ। ਸੁਲਬੀ ਖਾਂ ਦੇ ਇਸ ਤਰ੍ਹਾਂ ਮਾਰੇ ਜਾਣ ਉੱਪਰ ਚੰਦੂ ਦੀ ਆਸ, ਗੁਰੂ ਅਰਜਨ ਦੇਵ ਨੂੰ ਅੰਮ੍ਰਿਤਸਰ ਵਿਚੋਂ ਕੱਢਣ ਦੀ, ਅਧੂਰੀ ਰਹਿ ਗਈ।
67
.
Chandu's Ill-will
.
ਆ
-
----
.
.
ਮੈr.
?
/
ਚੰਦੂ ਦੀ ਵਿਰੋਧਤਾ ।
=
=
=
--
-
-
ਪws
ਆ
-
-
-
Chandu's III Will
Jahangir ascended the throne of Delhi in 1605 A.D. He got Sulhi Khan ready with an army to go for the collection of revenue from Punjab. The Minister Chandu held a strong grudge against Guru Arjan Dev for refusing the hand of his daughter for his son. To take revenge, he instructed Sulhi Khan at the time of departure, “Guru Arjan Dev must be evicted from Amritsar. In his place, his elder brother, Prithi Chand, be entrusted with the leadership of the Sikhs. Being the eldest brother, Prithi Chand has the right to the seat of leadership.” Sulhi Khan reached Punjab with his army. When Prithi Chand came to know about the arrival of Sulhi Khan, he went to receive him in advance before he reached Lahore. He was given warm hospitality by Prithi Chand and was convinced to stay with him for the night at village Haheri. In the evening, Prithi Chand took Sulhi Khan to show him his new kiln for baking bricks. Sulhi Khan was riding his horse and viewing the kiln. His horse was frightened due to some reason. The horse jumped and fell into the kiln. Both Sulhi Khan and his horse were burnt alive to death in the fire of the kiln. Sikhs conveyed the news of the death of Sulhi Khan to Guru Arjan Dev and told him that he was coming to evict him from Amritsar. Guru Arjan Dev recited the hymn in offering thanks to God in Rag Bilawal M. 5, p. 825 : Lord ! from Sulhi grant protection. Sulhi unable to achieve anything, an unclean death has met. In Islam, the deads are burried and not burnt. Burning is unclean in Islam. As such, Sulhi Khan became unclean by getting burnt. When Sulbi Khan, the nephew of Sulhi Khan came to know of his death, he said to Chandu, “Arjan Dev has killed my uncle by throwing him into the kiln by his magic. I want to take revenge of my uncle from him.” Chandu himself wished that Guru Arjan Dev be harassed in one way or the other. He got permission from Jahangir for Sulbi Khan to avenge himself. Sulbi Khan proceeded to Amritsar from Lahore with his army. On the way, near river Beas, he had a quarrel with one of his officers, Hasan Ali who was demanding the pay for the last one year for himself and his men. Sulbi Khan said, ”I have no knowledge of the arrears of pay. All your pending pay will be given on return to Lahore after checking the accounts.” Seeing his demand not being met, Hasan Ali severed the head of Sulbi Khan with his sword. By the death of Sulbi Khan, Chandu's hope of evicting Guru Arjan Dev remained unfulfilled
9999999999
© Copyrights 2024 | ® All Rights Reserved | Akaal Fauj